ਅੰਦਾਜ਼ ਬੁਟੀਕ ਦਾ ਲੋਗੋ ਕਿਵੇਂ ਡਿਜਾਈਨ ਹੋਇਆ?

ਲਗਭਗ ਪੰਜ ਸਾਲ ਤੋਂ ਚੱਲ ਰਹੇ ਅੰਦਾਜ਼ ਬੁਟੀਕ ਦੇ ਲਵਪ੍ਰੀਤ ਸਿੰਘ ਨੇ ਬ੍ਰੈਂਡਸਟ੍ਰੀਟ ਨੂੰ ਨਵਾਂ ਲੋਗੋ ਡਿਜ਼ਾਈਨ ਕਰਨ ਦਾ ਮੌਕਾ ਦਿੱਤਾ. ਬੁਟੀਕ ਨਵੀਂ ਲੋਕੇਸ਼ਨ ਤੇ ਆ ਰਿਹਾ ਸੀ ਅਤੇ ਉਹ ਹੁਣ ਬੁਟੀਕ ਨੂੰ ਇੱਕ ਬ੍ਰਾਂਡਿਡ ਲੁੱਕ ਦੇਣਾ ਚਾਹੁੰਦੇ ਸਨ. ਪਹਿਲੀ ਮੀਟਿੰਗ ਤੋਂ ਤਿੰਨ ਦਿਨ ਬਾਅਦ ਪਹਿਲਾ ਲੋਗੋ ਪ੍ਰੈਜ਼ੈਂਟ ਕੀਤਾ ਗਿਆ. ਇਹ ਇੱਕ ਵਰਡ ਮਾਰਕ ਸੀ. ਵਰਡ ਮਾਰਕ ਲੋਗੋ ਉਹ ਹੁੰਦਾ ਹੈ ਜਿਸ ਵਿੱਚ ਕੰਪਨੀ ਦਾ ਪੂਰਾ ਨਾਮ ਲਿਖ ਕੇ ਉਸ ਨੂੰ ਡਿਜ਼ਾਈਨਰ ਲੁੱਕ ਦਿੱਤੀ ਜਾਂਦੀ ਹੈ.

ਇਸ ਲੋਗੋ ਵਿੱਚ ਅੰਦਾਜ਼ ਲਫ਼ਜ਼ ਨੂੰ ਇੱਕ ਫੈਮਿਨਿਨ ਡਿਜ਼ਾਈਨਰ ਲੁੱਕ ਦਿੱਤੀ ਗਈ ਸੀ. ਪਰ ਇਹ ਲੋਗੋ ਲਵਪ੍ਰੀਤ ਸਿੰਘ ਅਤੇ ਓਹਨਾ ਦੀ ਟੀਮ ਨੂੰ ਖਾਸ ਪਸੰਦ ਨਹੀਂ ਆਇਆ. ਇਸ ਤੋਂ ਬਾਅਦ ਓਹਨਾ ਨੇ ਦੱਸਿਆ ਕਿ ਉਹ ਕੁਝ੍ਹ ਇਸ ਤਰਾਂ ਦਾ ਲੋਗੋ ਚਾਹੁੰਦੇ ਹਨ ਜਿਸ ਵਿੱਚ A ਹੋਵੇ ਅਤੇ ਕੁਝ ਟੇਲਰਿੰਗ ਜਾਂ ਲੇਡੀਜ਼ ਸਬੰਧੀ ਡਿਜ਼ਾਈਨ ਹੋਵੇ.

ਇਸ ਮੀਟਿੰਗ ਤੋਂ ਬਾਅਦ ਜੋ ਲੋਗੋ ਬਣਾਇਆ ਗਿਆ ਉਹ ਸਭ ਨੂੰ ਵਧੀਆ ਲੱਗਾ. ਕੁਝ ਰਫ ਡਿਜ਼ਾਈਨਜ਼ ਤੋਂ ਬਾਅਦ ਲੋਗੋ ਦੀ ਇਹ ਲੁੱਕ ਫਾਈਨਲ ਕੀਤੀ ਗਈ. ਹੁਣ ਇਹ ਲੋਗੋ ਅੰਦਾਜ਼ ਬੁਟੀਕ ਦੀ ਨਵੀਂ ਪਛਾਣ ਹੈ ਅਤੇ ਇਹੀ ਲੋਗੋ ਅੰਦਾਜ਼ ਬੁਟੀਕ ਦੇ ਹਰ ਇੱਕ ਡਿਜ਼ਾਈਨ ਵਿੱਚ ਵੇਖਿਆ ਜਾਵੇਗਾ ਜਿਵੇਂ ਕਿ ਵਿਜ਼ਿਟਿੰਗ ਕਾਰਡ, ਫਲੈਕਸ ਬੋਰਡ, ਕੈਰੀ ਬੈਗ, ਪੰਫਲੈਟ ਅਤੇ ਟੈਗ ਆਦਿ.

 

 

ਅੰਦਾਜ਼ ਬੁਟੀਕ (ਕੋਟਕਪੂਰਾ) ਦਾ ਨਵਾਂ ਟਿਕਾਣਾ ਸ਼ਹਿਰ ਦੇ ਵਿੱਚੋ ਵਿੱਚ (ਫੌਜੀ ਰੋਡ) ਤੇ ਸਿੰਗਲਾ ਅੱਖਾਂ ਦੇ ਹਸਪਤਾਲ ਦੇ ਸਾਹਮਣੇ ਹੈ. ਲਗਭਗ ਪੰਜ ਸਾਲ ਤੋਂ ਅੰਦਾਜ਼ ਬੁਟੀਕ ਕੋਟਕਪੂਰਾ ਅਤੇ ਨਾਲ ਲੱਗਦੇ ਪਿੰਡਾਂ ਦੇ ਨਾਲ ਨਾਲ ਬਾਹਰਲੇ ਮੁਲਕਾਂ ਵਿਚ ਵਸਦੇ ਪੰਜਾਬੀਆਂ ਨੂੰ ਵੀ ਸੇਵਾਵਾਂ ਦੇ ਰਿਹਾ ਹੈ. ਨਵੀਂ ਬਿਲਡਿੰਗ ਵਿੱਚ ਬੁਟੀਕ ਦੇ ਨਾਲ ਨਾਲ (ਪਹਿਲੀ ਮੰਜ਼ਿਲ ਤੇ) ਸੈਲੂਨ ਵੀ ਸ਼ੁਰੂ ਕੀਤਾ ਗਿਆ ਹੈ ਜਿੱਥੇ ਬ੍ਰਾਈਡਲ ਮੇਕਅੱਪ, ਹੇਅਰ ਸਪਾ ਤੋਂ ਇਲਾਵਾ ਇੱਕ ਵਧੀਆ ਸੈਲੂਨ ਦੀਆਂ ਸਾਰੀਆਂ ਸਰਵਿਸਿਜ਼ ਉਪਲੱਭਦ ਹਨ.

ਅੰਦਾਜ਼ ਬੁਟੀਕ ਅਤੇ ਸੈਲੂਨ ਨੂੰ ਤੁਸੀਂ 94657 52001, 94657 12104 ਜਾਂ 75086 05657 ਤੇ ਸੰਪਰਕ ਕਰ ਸਕਦੇ ਹੋ.

ਬ੍ਰੈਂਡਸਟ੍ਰੀਟ ਤੋਂ ਆਪਣਾ ਲੋਗੋ ਡਿਜ਼ਾਈਨ ਕਰਵਾਉਣ ਲਈ ਤੁਸੀਂ 750 8800 707 ਤੇ ਸੰਪਰਕ ਕਰ ਸਕਦੇ ਹੋ.