ਤੁਹਾਨੂੰ ਲੋਗੋ ਕਿਓਂ ਬਣਵਾਉਣਾ ਚਾਹੀਦਾ ਹੈ?

ਤੁਹਾਨੂੰ ਓਰਿਜਿਨਲ ਲੋਗੋ ਕਿਓਂ ਬਣਵਾਉਣਾ ਚਾਹੀਦਾ ਹੈ?

ਤੁਸੀਂ ਬਿਨਾ ਲੋਗੋ ਤੋਂ ਵੀ ਕਾਰੋਬਾਰ ਚਲਾ ਸਕਦੇ ਹੋ. ਚੱਲੇਗਾ ਵੀ. ਕਈ ਦੁਕਾਨਾਂ ਦੇ ਲੋਗੋ ਨਹੀਂ ਹੁੰਦੇ, ਰੇਹੜੀਆਂ ਦੇ ਨਾਮ ਵੀ ਨਹੀਂ ਹੁੰਦੇ, ਪਰ ਫਿਰ ਵੀ ਉਹ ਕੰਮ ਚਲਾ ਰਹੇ ਹੁੰਦੇ ਹਨ, ਕਈ ਵਾਰੀ ਬਹੁਤ ਵਧੀਆ ਵੀ. ਇਸ ਵਿਚ ਕੋਈ ਸ਼ੱਕ ਨਹੀਂ ਹੈਂ. ਜੇਕਰ ਤੁਸੀਂ ਸਮਾਨ ਵੇਚ ਕੇ ਜਾਂ ਕੋਈ ਸਰਵਿਸ ਦੇਕੇ ਥੋੜਾ ਬਹੁਤ ਪ੍ਰੋਫਿਟ ਕਮਾ ਕੇ ਖੁਸ਼ ਹੋ ਤਾਂ ਤੁਹਾਨੂੰ ਲੋਗੋ ਦੀ ਕੋਈ ਜ਼ਰੂਰਤ ਨਹੀਂ.

ਪਰ ਜੇਕਰ ਤੁਸੀਂ ਇੱਕ ਬ੍ਰਾਂਡ ਦੀ ਤਰਾਂ ਆਪਣੇ ਕਸਟਮਰ ਨਾਲ ਇੱਕ ਪੱਕਾ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹੋ ਅਤੇ ਓਹਨਾ ਦੀ ਪਹਿਲੇ ਨੰਬਰ ਦੀ ਚੌਇਸ ਬਣਨਾ ਚਾਹੁੰਦੇ ਹੋ (ਭਾਵੇਂ ਤੁਹਾਡਾ ਰੇਟ ਜਿੰਨਾ ਵੀ ਹੋਵੇ) ਤਾਂ ਤੁਹਾਨੂੰ ਓਰਿਜਿਨਲ ਲੋਗੋ ਅਤੇ ਬ੍ਰੈਂਡਿੰਗ ਦੀ ਜ਼ਰੂਰਤ ਪਵੇਗੀ.

ਹੁਣ ਗੱਲ ਆਓਂਦੀ ਹੈ ਕਿ ਲੋਗੋ ਤੇ ਕਿੰਨਾ ਪੈਸੇ ਖਰਚਣਾ ਜਾਇਜ਼ ਹੈ? ਇਹ ਨਿਰਭਰ ਕਰਦਾ ਹੈ ਤੁਹਾਡੇ ਬਜਟ ਤੇ, ਤੁਹਾਡੇ ਕਾਰੋਬਾਰ ਤੇ ਅਤੇ ਤੁਹਾਡੇ ਸੁਪਨਿਆਂ ਤੇ. ਲੋਗੋ ਮੁਫ਼ਤ ਵਿਚ ਵੀ ਬਣ ਸਕਦਾ ਹੈ, ਹਜ਼ਾਰਾਂ ਰੁਪਈਆਂ ਵਿਚ ਵੀ ਬਣ ਸਕਦਾ ਹੈ ਅਤੇ ਲੱਖਾਂ ਰੁਪਏ ਵਿੱਚ ਵੀ ਬਣਦਾ ਹੈ.

ਫ੍ਰੀ ਲੋਗੋ
ਜੇਕਰ ਤੁਸੀਂ ਇਸ ਤਰਾਂ ਦਾ ਕਾਰੋਬਾਰ ਕਰ ਰਹੇ ਹੋ ਜਿਸ ਦੀ ਪਹੁੰਚ ਇੱਕ ਮੁਹੱਲੇ ਜਾਂ ਸੁਸਾਇਟੀ ਤੱਕ ਹੀ ਹੈ ਤਾਂ ਤੁਹਾਨੂੰ ਲੋਗੋ ਤੇ ਸੌ-ਦੋ ਸੌ ਜਾਂ ਹਜ਼ਾਰ ਰੁਪਏ ਖਰਚ ਕਾਰਨ ਦੀ ਵੀ ਲੋੜ ਨਹੀਂ. ਥੋੜੀ ਜਿਹੀ ਸੂਝ ਬੂਝ ਨਾਲ ਤੁਸੀਂ ਗੂਗਲ ਤੋਂ ਮੁਫ਼ਤ ਲੋਗੋ ਵੀ ਲੈ ਸਕਦੇ ਹੋ. ਗੂਗਲ ਤੋਂ ਆਪਣੀ ਦੁਕਾਨ ਲਈ ਫ੍ਰੀ ਲੋਗੋ ਲੈਣ ਲਈ ਵੱਖਰਾ ਆਰਟੀਕਲ ਪਾਇਆ ਜਾਵੇਗਾ.

ਪੇਡ ਲੋਗੋ
ਜੇਕਰ ਤੁਹਾਡਾ ਕਾਰੋਬਾਰ ਇੱਕ ਸ਼ਹਿਰ, ਜ਼ਿਲੇ, ਪ੍ਰਾਂਤ ਜਾਂ ਦੇਸ਼ ਵਿਦੇਸ਼ ਤੱਕ ਹੁੰਦਾ ਹੈ ਤਾਂ ਤੁਹਾਨੂੰ ਓਰਿਜਿਨਲ ਲੋਗੋ ਡਿਜ਼ਾਈਨ ਕਰਵਾਉਣਾ ਚਾਹੀਦਾ ਹੈ.

ਓਰਿਜਿਨਲ ਲੋਗੋ ਡਿਜ਼ਾਈਨ ਦੇ ਹੇਠ ਲਿਖੇ ਫਾਇਦੇ ਹਨ:

  • ਇੱਕ ਓਰਿਜਿਨਲ ਲੋਗੋ ਤੁਹਾਨੂੰ ਰੋਜ਼ ਇੰਸਪਾਇਰ ਕਰਦਾ ਹੈ – ਕੁਝ ਨਵਾਂ ਕਰਨ ਲਈ, ਅੱਗੇ ਵਧਣ ਲਈ… ਇੱਕ ਓਰਿਜਿਨਲ ਲੋਗੋ (ਜੋ ਕਿ ਸਪੈਸ਼ਲ ਤੁਹਾਡੇ ਲਈ ਬਣਾਇਆ ਗਿਆ ਹੈ) ਤੁਹਾਨੂੰ ਹਰ ਵਕਤ ਯਾਦ ਦਵਾਉਂਦਾ ਹੈ ਕਿ ਤੁਸੀਂ ਅੱਗੇ ਜਾ ਕੇ ਕਿਸ ਤਰਾਂ ਦੀ ਅਤੇ ਕਿਸ ਲੈਵਲ ਦੀ ਕੰਪਨੀ ਬਣਨਾ ਹੈ. ਇਹ ਕੰਮ ਫ੍ਰੀ ਲੋਗੋ ਨਹੀਂ ਕਰ ਸਕਦਾ ਅਤੇ ਨਾ ਹੀ ਇੱਕ ਗ਼ਲਤ ਲੋਗੋ ਕਰ ਸਕਦਾ ਹੈ. ਇੱਕ ਸਹੀ ਲੋਗੋ ਤੇ ਤੁਹਾਡੇ ਕਾਰੋਬਾਰ ਦੀ ਜਿੰਮੇਵਾਰੀ ਹੁੰਦੀ ਹੈ ਅਤੇ ਇਸ ਨੂੰ ਬਣਾਉਣ ਲਈ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ.
  • ਓਰਿਜਿਨਲ ਲੋਗੋ ਨੂੰ ਕੋਈ ਹੋਰ ਕੌਪੀ (ਚੋਰੀ) ਨਹੀਂ ਕਰ ਸਕਦਾ, ਅਤੇ ਜੇ ਤੁਸੀਂ ਕਿਸੇ ਨੂੰ ਆਪਣਾ ਲੋਗੋ ਵਰਤਦੇ ਦੇਖੋ ਤਾਂ ਤੁਸੀਂ ਉਸ ਤੇ ਕਾਨੂੰਨਨ ਕਾਰਵਾਈ ਕਰ ਸਕਦੇ ਹੋ ਅਤੇ ਭਵਿੱਖ ਵਿੱਚ ਓਹਨਾ ਨੂੰ ਇਸ ਤਰਾਂ ਕਰਨ ਤੋਂ ਰੋਕ ਸਕਦੇ ਹੋ.
  • ਤੁਹਾਡੇ ਬਿਜ਼ਨੈੱਸ ਲੈ ਤਿਆਰ ਕੀਤਾ ਗਿਆ ਲੋਗੋ ਤੁਹਾਨੂੰ ਬੜੀ ਜਲਦੀ ਤੁਹਾਡੇ ਗਾਹਕਾਂ ਦੀਆਂ ਨਜ਼ਰਾਂ ਵਿੱਚ ਲੈ ਆਓਂਦਾ ਹੈ ਅਤੇ ਓਹਨਾ ਦੇ ਮਨ ਵਿੱਚ ਤੁਹਾਡੇ ਕਾਰੋਬਾਰ ਲਈ ਇੱਕ ਸਕਾਰਾਤਮਕ ਸੋਚ ਪੈਦਾ ਕਰ ਦਿੰਦਾ ਹੈ. ਇਸ ਦਾ ਫਾਇਦਾ ਤੁਹਾਨੂੰ ਆਪਣੀ ਬੈਲੰਸ ਸ਼ੀਟ ਪਹਿਲੇ ਕੁਝ ਮਹੀਨਿਆਂ ਵਿੱਚ ਹੀ ਦਿਖਣ ਲੱਗ ਪੈਂਦਾ ਹੈ.

– ਜਗਜੀਤ ਸਿੰਘ ਮੱਕੜ, ਬ੍ਰੈਂਡਸਟ੍ਰੀਟ ਕੋਟਕਪੂਰਾ

ਜਗਜੀਤ ਸਿੰਘ ਮੱਕੜ ਨੇ ਲਗਭਗ ਦਸ ਸਾਲ ਐਡਵਰਟਾਈਸਿੰਗ ਦੇ ਖੇਤਰ ਵਿੱਚ ਕੰਮ ਕੀਤਾ ਹੈ ਜਿਸ ਦੌਰਾਨ ਉਸ ਨੇ ਐਡੀਡਾਸ, ਸੋਨੀ, ਫਿਲਿਪਸ ਅਤੇ ਤਾਜ ਹੋਟੇਲਜ਼ ਵਰਗੇ ਬ੍ਰੈਂਡਸ ਤੇ ਕੰਮ ਕੀਤਾ ਹੈ.